Monday, November 27, 2017

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਮਾਮਲਾ ਸਰਕਾਰ ਕੋਲ ਚੁੱਕਣਗੇ ਕੁਲਦੀਪ ਨਈਅਰ

ਪ੍ਰਸਿੱਧ ਬੁੱਧੀਜੀਵੀਆਂ ਨੇ ਕਾਲਜ ਦਾ ਨਾਮ ਨਾ ਬਦਲਣ ਦੇਣ ਲਈ ਪਾਸ ਕੀਤਾ ਮਤਾ

ਨਵੀਂ ਦਿੱਲੀ, 27 ਨਵੰਬਰ : ਪ੍ਰਸਿੱਧ ਲਿਖਾਰੀ, ਕਾਲਮਨਵੀਸ ਤੇ ਰਾਸ਼ਟਰੀ ਸ਼ਖਸੀਅਤ ਸ੍ਰੀ ਕੁਲਦੀਪ ਨਈਅਰ ਨੇ ਫੈਸਲਾ ਕੀਤਾ ਹੈ ਕਿ ਉਹ ਦਿਆਲ ਸਿੰਘ ਕਾਲਜ ਦੇ ਨਾਮ ਬਦਲਣ ਦਾ ਮਾਮਲਾ ਆਪਣੇ ਹੱਥ ਵਿਚ ਲੈਣਗੇ ਤੇ ਇਹ ਮਾਮਲਾ ਸਰਕਾਰ ਦੇ ਨਾਲ ਨਾਲ ਇਸ ਮਾਮਲੇ ਵਿਚ ਸ਼ਾਮਲ ਸਾਰੇ  ਹਿਤਧਾਰਕਾਂ (ਸਟੇਕ ਹੋਲਡਰਜ਼) ਨਾਲ ਚੁੱਕਣਗੇ।
ਇਹ ਫੈਸਲਾ ਅੱਜ ਪ੍ਰਸਿੱਧ ਭਾਰਤੀ ਸਕਾਲਰਜ਼ ਤੇ ਅਕਾਦਮਿਕ ਸ਼ਖਸੀਅਤਾਂ ਦੀ ਉਘੇ ਪੱਤਰਕਾਰ, ਸਾਬਕਾ ਐਮ ਪੀ ਤੇ ਡਿਪਲੋਮੈਟ ਸ੍ਰੀ ਕੁਲਦੀਪ ਨਈਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਇਹ ਤਹੱਈਆ ਕੀਤਾ ਗਿਆ ਕਿ ਕਿਸੇ ਵੀ ਹਾਲਾਤ ਵਿਚ ਦਿਆਲ ਿਸੰਘ ਕਾਲਜ ਦੇ ਨਾਮ ਬਦਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।  ਇਹਨਾਂ ਅਕਾਦਮਿਕ ਸ਼ਖਸੀਅਤਾਂ ਨੇ ਸਵਰਗੀ ਦਿਆਲ ਸਿੰਘ ਮਜੀਠੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਹਨਾਂ ਨੇ ਆਪਣੀ ਸਾਰੀ ਧਨ ਦੌਲਤ ਦੇਸ਼ ਵਿਚ ਵਿਦਿਅਕ ਅਦਾਰੇ ਸਥਾਪਿਤ ਕਰਨ 'ਤੇ ਲਗਾ ਦਿੱਤੀ। ਸਵਰਗੀ ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਹੀ ਦੇਸ਼ ਦਾ ਪਹਿਲਾ  ਬੈਂਕ ਪੰਜਾਬ ਨੈਸ਼ਨਲ ਬੈਂਕ ਸ਼ੁਰੂ ਕੀਤਾ ਗਿਆ ਸੀ ਤੇ ਫਿਰ ਟ੍ਰਿਬਿਊਨ ਅਖਬਾਰ, ਪਬਲਿਕ ਲਾਇਬ੍ਰੇਰੀ, ਸਕੂਲ ਤੇ ਕਾਲਜ ਆਦਿ ਸਥਾਪਿਤ ਕਰਵਾਏ ਗਏ।  ਅਕਾਦਮਿਕ ਸ਼ਖਸੀਅਤਾਂ ਨੇ ਕਿਹਾ ਕਿ ਸਮਾਜ ਸੁਧਾਰਕ ਵਜੋਂ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਮਿਲਣੀ ਚਾਹੀਦੀ ਹੈ।
ਮੀਟਿੰਗ ਨੇ ਇਸ ਮਾਮਲੇ 'ਤੇ ਚਰਚਾ ਕੀਤੀ ਤੇ ਮਹਿਸੂਸ ਕੀਤਾ ਕਿ ਕੁਝ ਤਾਕਤਾਂ ਇਸਨੂੰ ਫਿਰਕੂ ਤੇ ਧਾਰਮਿਕ ਰੰਗਤ ਦੇਣਾ ਚਾਹੁੰਦੀਆਂ ਹਨ ਜਦਕਿ ਮੁੱਖ ਮੁੱਦਾ ਦਿਆਲ ਸਿੰਘ ਕਾਲਜ ਦੇ ਨਾਮ ਬਦਲਣ ਦਾ ਹੈ। ਇਹ ਫੈਸਲਾ ਕੀਤਾ ਗਿਆ ਕਿ ਦਿਆਲ ਸਿੰਘ ਕਾਲਜ ਜੋ ਕਿ 12 ਏਕੜ ਵਿਚ ਸਥਿਤ ਦਾ ਨਾਮ ਦਿਆਲ ਸਿੰਘ ਕਾਲਜ ਹੀ ਹਰੇਗਾ ਤੇ ਇਸਦਾ ਨਾਮ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਇਸ ਵਿਚ ਕੋਈ ਫਿਰਕੂ ਜਾਂ ਧਾਰਮਿਕ ਰੰਗਤ ਦੇਣ ਦਿੱਤੀ ਜਾਵੇਗੀ। ਇਸ ਵਿਚ ਇਹ ਵੀ ਅਪੀਲ ਕੀਤੀ ਗਈ ਕਿ ਇਸ ਮਾਮਲੇ 'ਤੇ ਕੋਈ ਵਿਵਾਦ ਨਾ ਖੜ•ਾ ਕੀਤਾ ਜਾਵੇ।
ਮੀਟਿੰਗ ਵਿਚ ਸ੍ਰੀ ਕੁਲਦੀਪ ਨਈਅਰ ਨੇ  ਆਪਣੇ ਸਿਰ ਜ਼ਿੰਮੇਵਾਰੀ ਲਈ ਕਿ ਉਹ ਸਰਕਾਰ ਤੇ ਸਾਰੇ ਹਿਤਧਾਰਕਾਂ ਨਾਲ ਇਹ ਮਾਮਲਾ ਵਿਚਾਰਨਗੇ।  ਉਸਾਰੂ ਗੱਲ ਕਰਦਿਆਂ ਸ੍ਰੀ ਨਈਅਰ ਨੇ ਕਿਹਾ ਕਿ  ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਮਾਮਲਾ ਇੰਨਾ ਭੱਖ ਗਿਆ ਹੈ। ਉਹਨਾਂ ਕਿਹਾ ਕਿ ਉਹ ਸਾਰੇ ਹਿਤ ਧਾਰਕਾਂ ਨਾਲ ਗੱਲ ਕਰ ਲੈਣ ਜਿਸ ਮਗਰੋਂ ਅਗਲੀ ਮੀਟਿੰਗ ਵਿਚ ਇਸ ਮਾਮਲੇ 'ਤੇ ਭਵਿੱਖ ਰਣਨੀਤੀ ਦਾ ਫੈਸਲਾ ਲਿਆ ਜਾਵੇਗਾ। 
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਪ੍ਰੋ. ਭਗਵਾਨ ਜੋਸ਼ ਜੇ ਐਨ ਯੂ, ਪ੍ਰੋ. ਪੀ ਕੇ ਪਰਿਹਾਰ ਪ੍ਰਧਾਨ ਦਿਆਲ ਸਿੰਘ ਕਾਲਜ ਟੀਚਰਜ਼ ਐਸੋਸੀਏਸ਼ਨ, ਪ੍ਰੋ. ਜਗਬੀਰ ਸਿੰਘ, ਡਾ. ਸੱਗੂ, ਪ੍ਰੋ. ਰਵੇਲ ਸਿੰਘ, ਗੋਸਵਾਮੀ ਸੁਸ਼ੀਲ ਮਹਾਰਾਜਾ, ਹਰਮੀਤ ਸਿੰਘ ਕਾਲਕਾ ਸੀਨੀਅਰ ਮੀਤ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ, ਪੀ ਐਸ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਪੀ ਐਸ ਚੰਢੋਕ, ਹਰਿੰਦਰਪਾਲ ਸਿੰਘ, ਚਮਨ ਸਿੰਘ, ਐਮ ਪੀ ਐਸ ਚੱਢਾ ਤੇ ਸ੍ਰ ਭੁਪਿੰਦਰ ਸਿੰਘ ਭੁੱਲਰ ਆਦਿ ਪਤਵੰਤੇ ਸ਼ਾਮਲ ਸਨ।   PR

No comments: