Sunday, September 24, 2017

ਦਸਮ ਗ੍ਰੰਥ ਦਾ ਹੱਲ ਜਥੇਦਾਰ ਅਕਾਲ ਤਖਤ ਖੁਦ ਵਿਦਵਾਨਾਂ ਦੀ ਕਮੇਟੀ ਦਾ ਗਠਨ ਕਰਕੇ ਕਰਨ- ਪਰਮਜੀਤ ਸਿੰਘ ਸਰਨਾ


ਦਸਮ ਗ੍ਰੰਥ ਦਾ ਹੱਲ ਜਥੇਦਾਰ ਅਕਾਲ ਤਖਤ ਖੁਦ ਵਿਦਵਾਨਾਂ ਦੀ ਕਮੇਟੀ ਦਾ ਗਠਨ ਕਰਕੇ ਕਰਨ- ਪਰਮਜੀਤ ਸਿੰਘ ਸਰਨਾ
     ਨਵੀ ਦਿੱਲੀ 24 ਸਤੰਬਰ () ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸ਼ੋਸ਼ਲ ਮੀਡੀਆ ਤੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਵਾਇਰਲ ਹੋਈ ਵੀਡੀਓ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹਨਾਂ ਨੂੰ ਪੰਥਕ ਮਸਲਿਆ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਰਭਰ ਨਹੀ ਹੋਣਾ ਚਾਹੀਦਾ ਤੇ ਦਸਮ ਗ੍ਰੰਥ ਬਾਰੇ ਫੈਸਲਾ ਲੈਣ ਲਈ ਖੁਦ ਵਿਦਵਾਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਵਿੱਚ ਪਾਈ ਜਾਂਦੀ ਦੁਬਿਧਾ ਖਤਮ ਕੀਤੀ ਜਾ ਸਕੇ।
      ਜਾਰੀ ਇੱਕ ਬਿਆਨ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਦਸਮ ਗਰੰਥ ਸਬੰਧੀ ਸ਼ੋਸ਼ਲ ਮੀਡੀਆ ਤੇ ਇੱਕ ਆਡੀਉ ਵਾਇਰਲ ਹੋਈ ਹੈ ਜਿਸ ਵਿੱਚ ਉਹਨਾਂ ਨੇ ਸਪੱਸ਼ਟ ਕਿਹਾ ਹੈ ਕਿ ਸੰਗਤਾਂ ਦਸਮ ਗ੍ਰੰਥ ਦੇ ਵਿਵਾਦ ਬਾਰੇ ਅਵਾਜ ਬੁਲੰਦ ਕਰਨ ਤਾਂ ਹੀ ਕੋਈ ਅਗਲੇਰੀ ਕਾਰਵਾਈ ਹੋ ਸਕਦੀ ਹੈ ਪਰ ਦਸਮ ਗ੍ਰੰਥ ਦਾ ਪ੍ਰਕਾਸ਼ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਕਿਸੇ ਵੀ ਗੁਰਦੁਆਰੇ ਵਿੱਚ ਨਹੀ ਹੁੰਦਾ ਤੇ ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਦੇ ਵੀ ਨਹੀ ਕੀਤਾ ਗਿਆ। ਉਹਨਾਂ ਕਿਹਾ ਕਿ  ਆਡੀਉ ਵਿੱਚ ਜਥੇਦਾਰ ਜੀ ਨੇ ਕਿਹਾ ਕਿ ਦਸਮ ਗਰੰਥ ਦਾ ਮਸਲਾ ਹੱਲ ਕਰਨ ਲਈ ਅਕਾਲ ਤਖਤ ਸਾਹਿਬ ਤੋ ਤਿੰਨ ਪੱਤਰ ਸ਼੍ਰੋਮਣੀ ਕਮੇਟੀ ਨੂੰ ਲਿਖੇ ਜਾ ਚੁੱਕੇ ਹਨ ਕਿ ਸੰਗਤਾਂ ਦੀਆ ਭਾਵਨਾਵਾਂ ਨੂੰ ਮੁੱਖ ਰੱਖਦਿਆ ਤੁਰੰਤ ਇੱਕ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ ਜਿਹੜੀ ਇਸ ਸਬੰਧੀ ਫੈਸਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਤੇ ਉਸ ਉਪਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਫੈਸਲਾ ਲੈ ਕੇ ਸੰਗਤਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ। ਜਥੇਦਾਰ ਜੀ ਨੇ ਕਿਹਾ ਹੈ ਕਿ ਪੰਜਾਬ ਤੋ ਬਾਹਰਲੇ ਦੋ ਤਖਤ ਬ੍ਰਾਹਮਣੀ ਵਿਚਾਰਧਾਰਾ ਨਾਲ ਸਬੰਧਿਤ ਹਨ ਤੇ ਵਿਦਵਾਨਾਂ ਦਾ ਫੈਸਲਾ ਤਾਂ ਸਭ ਨੂੰ ਮੰਨਣਾ ਹੀ ਪਵੇਗਾ। ਦਸਮ ਗ੍ਰੰਥ ਸਬੰਧੀ ਇਸ ਵੇਲੇ ਸਿੱਖ ਤਿੰਨ ਧੜਿਆ ਵਿੱਚ ਵੰਡੇ ਹੋਏ ਹਨ।  ਇੱਕ ਧੜੇ ਵਾਲੇ ਕਹਿੰਦੇ ਹਨ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਹੈ ਤੇ ਇਸ ਦਾ ਪ੍ਰਕਾਸ਼ ਕੀਤਾ ਜਾਣਾ ਚਾਹੀਦਾ ਹੈ., ਜਦ ਕਿ ਇੱਕ ਧਿਰ ਦੇ ਲੋਕ ਕਹਿੰਦੇ ਹਨ ਕਿ ਇਹ ਕਵੀਆ ਦੀ ਰਚਨਾ ਹੈ ਇਸ ਦਾ ਪ੍ਰਕਾਸ਼ ਸ੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਨਹੀ ਕੀਤਾ ਜਾ ਸਕਦਾ। ਇਸੇ ਤਰ•ਾ ਤੀਸਰੀ ਧਿਰ ਹੈ ਜਿਹੜੀ ਇਹ ਕਹਿੰਦੀ ਹੈ ਕਿ ਇਸ ਵਿੱਚ ਕੁਝ ਰਚਨਾਵਾਂ ਗੁਰੂ ਸਾਹਿਬ ਦੀਆ ਹੋ ਸਕਦੀਆ ਹਨ ਤੇ ਬਾਕੀ ਕਿਸੇ ਹੋਰ ਦੀਆ ਹਨ ਤੇ ਇਹਨਾਂ ਬਾਰੇ ਫੈਸਲਾ ਹੋਣਾ ਚਾਹੀਦਾ ਹੈ। ਗਿਆਨੀ ਜੀ ਨੇ ਕਿਹਾ ਕਿ  ਜਿਹਨਾਂ ਰਚਨਾਵਾਂ ਦੇ ਅੱਗੇ ਪਾਤਸ਼ਾਹੀ ਦਸਵੀ ਲਿਖਿਆ ਗਿਆ ਹੈ ਉਸ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਿਆ ਜਾ ਸਕਦਾ ਹੈ ਫਿਰ ਵੀ ਦਿਵਦਵਾਨਾਂ ਵੱਲੋ ਘੋਖ ਕੀਤੀ ਜਾਣੀ ਜਰੂਰੀ ਹੈ। 
          ਸ੍ਰ ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਪ੍ਰਬੰਧਕੀ ਸੰਸਥਾ ਹੈ ਪਰ ਸਿੱਖਾਂ ਦੇ ਧਾਰਮਿਕ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋ ਹੀ ਲਏ ਜਾਂਦੇ ਰਹੇ ਹਨ ਅਤੇ ਗਿਆਨੀ ਨੂੰ ਅਪੀਲ ਹੈ ਕਿ ਉਹ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲ ਨਾ ਵੇਖਣ ਸਗੋ ਅਕਾਲ ਤਖਤ ਸਾਹਿਬ ਤੋ ਉਸੇ ਤਰ੍ਵਾ ਹੀ ਇੱਕ ਕਮੇਟੀ ਦਾ ਗਠਨ ਕਰਨ ਦੀ ਜੁਅੱਰਤ ਕਰਨ ਜਿਸ ਤਰ•ਾ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਤੇ ਇੱਕ ਕਮੇਟੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਹੀ ਫੈਸਲਾ ਲਿਆ ਸੀ। ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦਿੱਲੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹੈ ਤੇ ਉਹਨਾਂ ਦੇ ਜ਼ਜ਼ਬਾਤਾਂ ਦੀ ਕਦਰ ਕਰਦਾ ਹੈ। PR

No comments: