Friday, May 12, 2017

GURUDWARA GIAN GODRI - Sarna


14 ਮਈ ਨੂੰ ਗਿਆਨ ਗੋਦੜੀ ਗੁਰਦੁਆਰੇ ਸਬੰਧੀ ਅਰਦਾਸ, ਅਸਲੀ ਸਥਾਨ ਤੇ ਉਸਾਰੇ ਜਾਣ ਦੀ ਕੀਤੀ ਜਾਵੇ- ਸਰਨਾ

ਨਵੀ ਦਿੱਲੀ 12 ਮਈ () ਸ੍ਰ ਪਰਮਜੀਤ ਸਿੰਘ ਸਰਨਾ ਪ੍ਰੁਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰੂਦੁਆਰਾ ਗਿਆਨ ਗੋਦੜੀ ਦੀ ਬਹਾਲੀ ਲਈ ਮੰਗ ਕਰਦਿਆ ਕਿਹਾ ਕਿ 14 ਮਈ ਨੂੰ ਜਿਥੇ ਜਿਥੇ ਵੀ ਸਿੱਖ ਸੰਗਤਾਂ ਗੁਰੂ ਸਾਹਿਬ ਅੱਗੇ ਗੁਰੂਦੁਆਰੇ ਦੀ ਮੁੜ ਉਸਾਰੀ ਪਾਠ ਕਰਨਗੀਆ ਉਥੇ ਅਰਦਾਸ ਵਾਲੇ ਅਰਦਾਸੀਆ ਸਿੰਘ ਅਸਲੀ ਜਗ•ਾ ਤੇ ਗੁਰਦੁਆਰੇ ਦੀ ਉਸਾਰੀ ਕਰਨ ਦੀ ਅਰਦਾਸ ਨੂੰ ਯਕੀਨੀ ਬਣਾਏ।
           
ਜਾਰੀ ਇੱਕ ਬਿਆਨ ਰਾਹੀ ਸ੍ਰ  ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਧਾਰਮਿਕ ਮਾਮਲਾ ਹੈ ਤੇ ਕਿਸੇ ਨੂੰ ਵੀ ਇਸ ਮਾਮਲੇ ਤੇ ਸਿਆਸਤ ਨਹੀ ਕਰਨ ਦਿੱਤੀ ਜਾਵੇਗੀ ਕਿਉਕਿ ਕੁਝ ਲੋਕ ਸਿਆਸਤ ਕਰਕੇ ਆਪਣਾ ਹਲਵਾ ਮੰਡਾ ਇਸ ਮੁੱਦੇ ਦੀ ਗਰਮਾਹਟ ਤੇ ਸੇਕਣਾ ਚਾਹੁੰਦੇ ਹਨ ਜਿਹਨਾਂ ਨੂੰ ਰੋਕਿਆ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਕਰੀਬ 500 ਸਾਲ ਪੁਰਾਣਾ ਗੁਰਦੁਆਰਾ ਕਦੋ ਢਾਹਿਆ ਗਿਆ ਇਸ ਮਾਮਲੇ ਵਿੱਚ ਪੈਣ ਦੀ ਲੋੜ ਨਹੀ ਸਗੋ ਗੁਰਦੁਆਰੇ ਦੀ ਉਸਾਰੀ ਲਈ ਠੋਸ ਤੇ ਨਿਸ਼ਕਾਮ ਯਤਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰੇ ਦੇ ਸਥਾਨ ਨੂੰ ਤਬਦੀਲ ਕਰਨ ਲਈ ਲੁਕਵੇਂ ਢੰਗ ਨਾਲ ਯਤਨ ਕਰ ਰਹੀਆ ਹਨ ਕਿਉਕਿ ਉਤਰਾਖੰਡ ਵਿੱਚ ਉਹਨਾਂ ਦੇ ਭਾਈਵਾਲਾਂ ਭਾਜਪਾ ਦੀ ਸਰਕਾਰ ਹੈ ਤੇ ਭਾਈਵਾਲ ਦਾ ਪੱਖ ਵੀ ਪੂਰਣਾ ਇਹਨਾਂ ਦੀ ਮਜਬੂਰੀ ਤਾਂ ਹੋ ਸਕਦੀ ਹੈ ਪਰ ਸਿੱਖ ਪੰਥ ਦੀ ਕੋਈ ਮਜਬੂਰੀ ਨਹੀ ਹੈ ਅਤੇ ਸੰਗਤਾਂ ਅਸਲੀ ਸਥਾਨ ਤੇ ਗੁਰਦੁਆਰਾ ਉਸਾਰਨਗੀਆ। ਉਹਨਾਂ ਕਿਹਾ ਕਿ ਬਾਦਲ ਮਾਰਕਾ ਇਹਨਾਂ ਦੋਵਾਂ ਕਮੇਟੀਆ ਦੇ ਕੁਝ ਸਾਥੀ ਦੂਸਰੀ ਜਗ•ਾ ਤੇ ਗੁਰਦੁਆਰੇ ਦੀ ਉਸਾਰੀ ਲਈ ਹਰਿਦੁਆਰ ਵਿਖੇ ਪਿਛਲੇ ਕਰੀਬ 220 ਦਿਨਾਂ ਤੋ ਧਰਨਾ ਲਗਾ ਕੇ ਬੈਠੇ ਹਨ ਪਰ ਸਿੱਖ ਸੰਗਤਾਂ ਉਹਨਾਂ ਦੀ ਰਾਜਨੀਤੀ ਤੋ ਵਾਕਫ ਹਨ ਅਤੇ ਉਹਨਾਂ ਦੇ ਛਲਾਵੇ ਵਿੱਚ ਨਹੀ ਆਉਣਗੀਆ। ਉਹਨਾਂ ਕਿਹਾ ਕਿ ਜੇਕਰ ਬਾਬਰੀ ਮਸਜਿਦ ਢਾਹ ਕੇ ਉਸ ਜਗ•ਾ ਰਾਮ ਮੰਦਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਫਿਰ ਸਿੱਖਾਂ ਦਾ ਗੁਰੂਦੁਆਰਾ ਉਸ ਜਗ•ਾ ਤੇ ਕਿਉ ਨਹੀ ਬਣਾਇਆ ਜਾ ਸਕਦਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਸਲੀ ਥਾਂ ਤੇ ਗੁਰਦੁਆਰਾ ਬਣਾਉਣ ਦੀ ਹਮਾਇਤ ਕਰਦਾ ਹੈ ਤੇ ਲੋੜ ਪੈਣ ਤੇ ਸੰਘਰਸ਼ ਕਰਨ ਤੋ ਵੀ ਪਿੱਛੇ ਨਹੀ ਹੱਟੇਗਾ। ਉਹਨਾਂ ਸਿੱਖ ਸੰਗਤਾਂ ਨੂੰ ਅਕਾਲ ਤਖਤ ਸਾਹਿਬ ਵੱਲੋ 14 ਮਈ ਨੂੰ ਹਰ ਗੁਰਦੁਆਰੇ, ਹਰ ਘਰ ਵਿੱਚ ਜਪੂਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਨ ਦੇ ਦਿੱਤੇ ਗਏ ਆਦੇਸ਼ ਦੀ ਹਮਾਇਤ ਕਰਦਿਆ ਕਿਹਾ  ਕਿ ਇਸ ਸਮੇਂ ਅਰਦਾਸੀਏ ਸਿੰਘ ਆਪਣੀ ਜ਼ਮੀਰ ਦੀ ਅਵਾਜ਼ ਤੇ ਅਸਲੀ ਸਥਾਨ ਤੇ ਗੁਰਦੁਆਰਾ ਉਸਾਰੇ ਜਾਣ ਦੀ ਗੁਰ ਸਾਹਿਬ ਅੱਗੇ ਜੋਦੜੀ ਕਰਕੇ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਦੀ ਕਦਰ ਕਰਨ। 

PR 12.5.2017

No comments: